About Baba Ji
bwbw jsvMq isMG jI
bwbw jsvMq isMG jI, ZurduAwrw nwnksr, smrwlw cONk, luiDAwxw vwly is¤K jZq dI jwxI pihcwxI S^sIAq hn[ syvw qy ismrn qy AwDwrq ienHW dw jIvn iek AwdrSk jIvn hY[ ipCly 40 swlW qoN sRI ZurU ZRMQ swihb jI dy pwvn aupdySW dy AwDwr qy ij¤Qy Zurmiq dw pRcwr qy pRswr kr rhy hn EQy nwl dI nwl hI dyS-ivdyS iv¤c mwnvqw dy Bly Aqy srIrk du¤KW qoN rwhq idvwaux leI AMqrrwStrI p¤Dr dIAW ishq shUlqW qy zor dy rhy hn[ies qoN ielwvw nOjvwnW nUM aucyrI ividAk /fwktrI is¤iKAw idvwky aunHW AMdr smwj syvw krn dI Bwvnw vI pYdw kr rhy hn[ AwpjI imlxswr suBway vwly, auGy smwj syvk, dUr AMdyS, dUsry dy duK nUM Awpxw duK smJky h¤l krn dIAW koiSSW krn vwly, nyk soc vwly nyk ienswn, Zurmiq vwqwvrn iv¤c Ply Pu¤ly AMimRqDwrI Zuris¤K, vDIAw mnu¤K Aqy smu¤cI mwnvqw dy hrmn ipAwry mhWpurK hn[ BweI vIr isMG dy kQn ‘‘sIny iKc ijnHW ny KwDI, Eh kr Awrwm nhIN bihMdy’ Anuswr bwbw jI srIrk qOr ’qy TIk nw hox dy bwvjUd vI sMZqW dI syvw iv¤c idn rwq juty rihMdy hn[
Awp jI dw jnm ijlHw huiSAwrpur ivKy hoieAw[ ipqw sR: jvwlw isMG Aqy mwqw nsIb kOr jI AMimRqDwrI Zuris¤K jIauVy sn[ ipqw jI dw bhuq v¤fw kwrobwr sI Awp jI Aqy AwpjI dy mwqw jI ijQy sdw hI qn, mn, Dn nwl ZurU GrW dI syvw leI smW k¤Fdy rihMdy Sn auQy nwm ismrn iv¤c vI ibrqI lZweI r¤Kdy sn[ bwbw jI bcpn iv¤c hI Zuris¤K mwqw ipqw dIAW Zurmiq rMZx iv¤c rMZIAW hoeIAW lorIAW nwl Zurmiq rMZx iv¤c rMZy Zey Aqy AwpjI nUM Gr iv¤c AwauNdy jWdy Zurmu¤KW, mhWpurKW dI sMZq mwnx dw suBwZ smW vI pRwpq hoieAw[ SurU qoN hI AwpjI dw suBwA Awm b¤icAW nwloN invyklw sI[ AwpjI ny duinAwvI ividAw dy qOr qy mYtirk hweI skUl qoN kIqI[ auprMq aucyrI is¤iKAw id¤lI dy kwlj qoN pRwpq kIqI[ aucyrI is¤iKAw dI pVHweI kridAW hI Dur AMdroN koeI AYsI iKc peI ik bRhmiZAwnI bwbw jsvMq isMGjI id¤lI vwilAW dI (ijnHW dw nwm bwbw jI dy nwm nwl imldw hY)dyK ryK hyT Awp jI p¤ky pYrIN gurmiq dy gwfI rwh qy c¤l pey Aqy iPr ipCy prq ky nw dyiKAw[
id¤lI ivKy aucyrI is¤iKAw pRwpq krn qo bwAd bwbw jI dy ipqw jI ny TykydwrI dy kMm iv¤c h¤Q vMfwaux leI bwbw jIƒluiDAwxw ivKy bulw ilAw[ pr AwpjI dw qW rom rom nwm dy rMZ iv¤c rMZ cu¤kw sI Aqy syvw ismrn krn l¤Zy[ hr AYqvwr AwpjI gurduAwrw AwlmZIr swihb ivKy jwieAw krdy sn[ mkwn dy iek kmry iv¤c sRI ZurU ZMRQ swihb jI dw pRkwS krvwieAw hoieAw sI[ ijQy sdw hI sRI AKMf pwT swihb dy prvwh cldy rihMdy sn[ kihMdy hn ik Pu¤l nUM ieh d¤sx dI loV nhIN huMdI ik aus AMdr KuSboeI hY[ BOry Awpxy Awp hI Aw rhI suZMDI dw AnMd mwnx leI iK¤cy cly AwauNdy hn[ iesy qrHW hI ieQy rihMidAW hI bwbw jI kol sMZqW Dur kI bwxIdw AnMd mwnx leI AwauxIAW jwxIAW SurU ho ZeIAW[ bwbw jI ny sMgqW dy sihXog nwl swlwnw kIrqn drbwr Aqy gurmiq smwgm krvwauxy SUrU kr id¤qy Aqy pMQ dIAW mhwn SKsIAqW dy nwl nwl sRI drbwr swihb AMimRqsr qoN Aqy pMQ dy hor isrmOr kIrqnI jQy hwzrIAW Brn l¤gy[

Download PDF version
 
ਸੇਵਾ ਅਤੇ ਸਿਮਰਨ ਦੇ ਪੁੰਜ

ਬਾਬਾ ਜਸਵੰਤ ਸਿੰਘ ਜੀ

ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ॥
ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ॥

ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਦੀ ਸੇਵਾ ਭਾਵਨਾ ਭਾਂਪਦਿਆਂ ਉਨਾਂ ਨੂੰ ਅੰਗਦ ਬਣਾ ਲਿਆ ਅਤੇ ਆਪਣੀ ਜੋਤ ਉਨਾਂ ਵਿੱਚ ਸੁਭਾਇਮਾਨ ਕਰ ਦਿੱਤੀ। ਏਸੇ ਸੇਵਾ ਭਾਵਨਾ ਸਦਕਾ ਹੀ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਤੀਜੇ ਨਾਨਕ ਥਾਪ ਦਿੱਤਾ। ਏਸੇ ਤਰਾਂ ਹੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਅੰਤਰੀਵ ਸੇਵਾ ਦੀ ਭਾਵਨਾ ਪੜ੍ਹਦਿਆਂ ਹੀ ਸ੍ਰੀ ਅਮਰਦਾਸ ਜੀ ਨੇ ਉਨਾਂ ਨੂੰ ਚੌਥੇ ਨਾਨਕ ਮੰਨ ਲਿਆ ਤੇ ਨਮਸਕਾਰ ਕੀਤੀ। ਇਹ ਸਾਰੇ ਫਲ ਨਿਸ਼ਕਾਮ ਸੇਵਾ ਦੇ ਕਾਰਨੇ ਹੀ ਸਨ। ਏਹੋ ਹੀ ਉਪਦੇਸ਼ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਅੱਜ ਵੀ ਵਾਰ ਵਾਰ ਦਿੰਦੇ ਹਨ ਕਿ ਨਿਸ਼ਕਾਮ ਸੇਵਾ ਭਾਵਨਾ ਨਾਲ਼ ਕੀਤੀ ਸੇਵਾ ਦੁਆਰਾ ਹਰ ਮਨ ਚਿੰਦੇ ਫਲ਼ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਕਲਯੁਗ ਦੇ ਤੇਜ ਪ੍ਰਭਾਵ ਤੋਂ ਲੋਕਾਈ ਦਾ ਉਧਾਰ ਕਰਨ ਲਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ਼ ਜੋੜਨ ਲਈ ਅਕਾਲ ਪੁਰਖ ਸਮੇਂ ਸਮੇਂ ਸਿਰ ਸੰਤਾਂ, ਭਗਤਾਂ, ਮਹਾਂਪੁਰਖਾਂ ਨੂੰ ਖ਼ਾਸ ਸੇਵਾ ਤੇ ਜ਼ਿੰਮੇਵਾਰੀਆਂ ਦੇ ਕਰਕੇ ਇਸ ਸੰਸਾਰ ਤੇ ਭੇਜਦੇ ਹਨ। ਜੋ ਆਪੇ ਭਾਵ ਤੋਂ ਰਹਿਤ ਹੋਏ, ਸਰੀਰਕ ਰੂਪ ਹੁੰਦੇ ਹੋਏ ਵੀ ਸਿਰਫ ਸ਼ਬਦ ਰੂਪ ਵਿੱਚ ਹੀ ਵਿਚਰਦੇ ਹਨ। ਭਾਗਾਂ ਵਾਲ਼ੇ ਉਨਾਂ ਦੀ ਪਛਾਣ ਕਰਕੇ, ਉਨਾਂ ਦੇ ਲੜ ਲੱਗ ਕੇ, ਸ਼ਬਦ ਰੂਪ ਬਾਣੀ ‘ਚ ਲੀਨ ਹੋ ਕੇ ਆਪਣਾ ਸੰਸਾਰ ਤੇ ਆਉਣ ਦਾ ਮਕਸਦ ਪਛਾਣਦੇ ਹੋਏ ਆਪਣੀ ਸੰਸਾਰ ਯਾਤਰਾ ਸਫਲ ਕਰ ਲੈਂਦੇ ਹਨ।

ਇਹ ਬਾਬਾ ਜਸਵੰਤ ਸਿੰਘ ਜੀ, ਨਾਨਕਸਰ ਲੁਧਿਆਣੇ ਵਾਲ਼ਿਆਂ ਦਾ ਮਹਾਨ ਉਪਕਾਰ ਹੀ ਸੀ ਕਿ ਉਨਾਂ ਨੇ ਇੰਗਲੈਂਡ ਦੀਆਂ ਸੰਗਤਾਂ ਦੀ ਸ਼ਰਧਾ ਅਤੇ ਭਾਵਨਾ ਨੂੰ ਆਪਣੀ ਦਿੱਭ-ਦ੍ਰਿਸ਼ਟੀ ਨਾਲ਼ ਮਹਿਸੂਸ ਕਰਦਿਆਂ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ਼ ਜੋੜ ਕੇ ਸਰਬੱਤ ਦੇ ਭਲੇ ਲਈ ਅਤੇ ਸੰਸਾਰ ਉੱਤੇ ਵਿਆਪਕ ਰੂਪ ਵਿੱਚ ਵਾਪਰ ਰਹੇ ਕਲਯੁਗ ਦੇ ਵਿਕਰਾਲ ਪ੍ਰਭਾਵ ਤੋਂ ਬਚਣ ਲਈ ਸੇਵਾ ਤੇ ਸਿਮਰਨ ਦੇ ਪ੍ਰਵਾਹ ਚਲਾਏ। ਇਸ ਕੁੰਭ ਵਿੱਚ ਕੋਈ ਵੀ ਪ੍ਰਾਣੀ ਮਨ-ਚਿੱਤ ਜੋੜ ਕੇ, ਚੁੱਭੀ ਲਾ ਕੇ ਆਪਣੇ ਆਪ ਨੂੰ ਭਵਸਾਗਰ ਤੋਂ ਪਾਰ ਲੰਘਾ ਸਕਣ ਦਾ ਯਤਨ ਕਰੇ ਤਾਂ ਉਹ ਜ਼ਰੂਰ ਹੀ ਸਫਲ ਹੋ ਸਕਦਾ ਹੈ। ਗੁਰੂ ਸਾਹਿਬ ਦਾ ਫੁਰਮਾਨ ਹੈ, "ਚਰਨ ਸਰਨ ਗੁਰ ਏਕ ਪੈਂਡਾ ਜਾਇ ਚਲ, ਸਤਿਗੁਰ ਕੋਟਿ ਪੈਂਡਾ ਆਗੇ ਹੋਇ ਲੇਤ ਹੈਂ "

ਸਾਊਥਾਲ ਦੀਆਂ ਸੰਗਤਾਂ ਦੀ ਜ਼ੋਰਦਾਰ ਮੰਗ ਤੇ ਸਾਲ 1987-88 ਵਿੱਚ ਗੁਰਦਵਾਰਾ ਗੁਰੂ ਅਮਰਦਾਸ ਜੀ ਦੀ ਸਥਾਪਨਾ ਕੀਤੀ ਗਈ ਤਾਂ ਸੰਗਤ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਇੱਥੇ 1990 ਤੋਂ ਲੈ ਕੇ ਅੱਜ ਤੱਕ 24 ਘੰਟੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪ੍ਰਵਾਹ ਨਿਰੰਤਰ ਜਾਰੀ ਹਨ ਜਿਸ ਵਿੱਚ ਸੰਗਤਾਂ ਨਿਸ਼ਕਾਮ ਰੂਪ ‘ਚ ਰੌਲ਼ਾਂ ਦੀ ਸੇਵਾ ਲੈ ਕੇ ਲਾਹੇ ਪ੍ਰਾਪਤ ਕਰਦੀਆਂ ਹਨ। ਹਰ ਮਹੀਨੇ ਪੂਰਨਮਾਸ਼ੀ ਵਾਲ਼ੇ ਦਿਨ ਸ਼ਾਮ ਨੂੰ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪ੍ਰੰਤ ਵਿਸ਼ੇਸ਼ ਭਾਰੀ ਕੀਰਤਨ ਦਰਬਾਰ ਸਜਦੇ ਹਨ ਜਿਸ ਵਿੱਚ ਲੰਡਨ ਦੇ ਆਸ ਪਾਸ ਦੇ ਸ਼ਹਿਰਾਂ ਤੋਂ ਇਲਾਵਾ ਇੰਗਲੈਂਡ ਭਰ ਦੇ ਦੂਰ ਦੁਰਾਡੇ ਸ਼ਹਿਰਾਂ ਤੋਂ ਸੰਗਤਾਂ ਹਾਜ਼ਰੀਆਂ ਭਰ ਕੇ, ਸੇਵਾ ਤੇ ਸਿਮਰਨ ਵਿੱਚ ਜੁੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਅਤੇ ਅਸੀਸਾਂ ਪ੍ਰਾਪਤ ਕਰਦੀਆਂ ਹਨ। ਗੁਰੂ ਘਰ ਵਿਖੇ ਸਾਰਾ ਸਾਲ ਹੀ ਗੁਰੂ ਕੇ ਲੰਗਰ ਅਤੁੱਟ ਵਰਤਦੇ ਹਨ। ਪੂਰਨਮਾਸ਼ੀ ਦੇ ਸਮਾਗਮ ਤੇ ਸੰਗਤਾਂ ਦੇ ਵਧਦੇ ਇਕੱਠ ਨੂੰ ਦੇਖਿਦਆਂ 1996 ਵਿੱਚ ਗੁਰੂ ਅਮਰਦਾਸ ਹਾਲ ਦੀ ਉਸਾਰੀ ਅਰੰਭਤਾ ਕੀਤੀ ਗਈ ਜਿਸ ਵਿੱਚ ਦਰਬਾਰ ਸਾਹਿਬ ਅਤੇ ਲੰਗਰ ਹਾਲ ਦੇ ਨਾਲ਼ ਹੀ ਅਧੁਨਿਕ ਸਹੂਲਤਾਂ ਵਾਲ਼ੀ ਵੱਡੀ ਰਸੋਈ ਦਾ ਪ੍ਰਬੰਧ ਵੀ ਨਾਲ਼ ਹੀ ਕੀਤਾ ਗਿਆ। ਹੁਣ ਇਸ ਨਵੇਂ ਦਰਬਾਰ ਹਾਲ ਵਿੱਚ ਹਰ ਪੂਰਨਮਾਸ਼ੀ ਤੇ ਸੰਗਤਾਂ ਉਮਡ ਕੇ ਆਉਂਦੀਆਂ ਹਨ ਜਿੱਥੇ ਉਹ ਗੁਰਬਾਣੀ, ਕਥਾ ਕੀਰਤਨ ਦੇ ਨਾਲ਼ ਲਾਲ਼ ਇੰਡੀਆ ਤੋਂ ਸਿੱਧੇ ਵੀਡੀਓ ਲਿੰਕ ਰਾਹੀਂ ਬਾਬਾ ਜੀ ਦੇ ਸਾਖਸ਼ਾਤ ਦਰਸ਼ਨ ਕਰਕੇ ਅਤੇ ਬਚਨ ਸੁਣਕੇ ਰੁਹਾਨੀ ਤ੍ਰਿਪਤੀ ਦਾ ਅਨੰਦ ਮਾਣਦੀਆਂ ਹਨ। ਘਰਾਂ ਨੂੰ ਪਰਤਿਦਆਂ ਹੀ ਉਹ ਅਗਲੀ ਪੂਰਨਮਾਸ਼ੀ ਦੀ ਤਾਂਘ ਭਰੀ ਉਡੀਕ ਸ਼ੁਰੂ ਕਰ ਦਿੰਦੀਆਂ ਹਨ।

ਸਾਲ 2004-05 ਵਿੱਚ ਮਿੱਡਲੈਂਡ ਦੇ ਸ਼ਹਿਰ ਲੈੱਸਟਰ ਅਤੇ ਆਸ ਪਾਸ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਕਿ ਕਿਉਂ ਨਾ ਲੈੱਸਟਰ ਵਿਖੇ ਵੀ ਸਾਊਥਾਲ ਵਾਂਗ ਹੀ ਮਿੱਡਲੈਂਡ ਦੀਆਂ ਸੰਗਤਾਂ ਦੇ ਜੁੜ ਬੈਠਣ ਲਈ ਸਥਾਨ ਬਣਾਇਆ ਜਾਵੇ। ਸੰਗਤਾਂ ਦੀ ਬੇਨਤੀ ਪ੍ਰਵਾਨ ਕਰਿਦਆਂ ਬਾਬਾ ਜਸਵੰਤ ਸਿੰਘ ਜੀ ਨੇ ਸ਼ਹਿਰ ਦੇ ਵਿਚਕਾਰ ਹੀ 3 ਏਕੜ ਦੇ ਕਰੀਬ ਵਿਸ਼ਾਲ ਜਗਾਹ ਦੀ ਚੋਣ ਕੀਤੀ ਅਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਗੁਰਦਵਾਰਾ ਸਾਹਿਬ ਗੁਰਪੰਥ ਪ੍ਰਕਾਸ਼ ਦੀ ਸਥਾਪਨਾ ਕੀਤੀ। ਸੰਗਤਾਂ ਨੂੰ ਵੱਧ ਤੋਂ ਵੱਧ ਬਾਣੀ, ਬਾਣੇ, ਸੇਵਾ ਤੇ ਸਿਮਰਨ ਨਾਲ਼ ਜੋੜਨ ਲਈ ਹਰ ਮੱਸਿਆ ਤੋਂ ਅਗਲੇ ਸ਼ਨੀਵਾਰ ਸਵੇਰ ਤੋਂ ਸ਼ਾਮ ਤੱਕ ਲੜੀ ਵਾਰ 25 ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਰੰਭ ਕਰਨ ਦੀ ਪਿਰਤ ਪਾਈ ਜੋ ਸੰਗਤਾਂ ਨਿਸ਼ਕਾਮ ਰੂਪ ਵਿੱਚ ਅੱਜ ਵੀ ਬੜੇ ਉਤਸ਼ਾਹ, ਉਮਾਹ, ਸ਼ਰਧਾ ਅਤੇ ਭਾਵਨਾ ਨਾਲ਼ ਅੱਜ ਤੱਕ ਜਾਰੀ ਰੱਖ ਰਹੀਆਂ ਹਨ। ਹਰ ਮੱਸਿਆ ਤੇ ਸਾਰਾ ਦਿਨ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪ੍ਰਵਾਹ ਦਿਨ ਸਾਲ ਚੱਲਦੇ ਹਨ।

ਇੱਥੇ ਹੀ ਬਾਬਾ ਜੀ ਨੇ ਨੌਜਵਾਨਾਂ ਨੂੰ ਕੀਰਤਨ ਸਿੱਖਣ ਅਤੇ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਗੁਰਸ਼ਬਦ ਪ੍ਰਧਾਨ ਸੇਵਕ ਜਥੇ ਦੀ ਥਾਪਣਾ ਵੀ ਕੀਤੀ, ਜੋ ਐਸ ਵੇਲੇ ਇੱਕ ਸ਼ਾਨਦਾਰ ਅਕੈੱਡਮੀ ਦਾ ਰੂਪ ਧਾਰਨ ਕਰ ਚੁੱਕਾ ਹੈ। ਇਸ ਜਥੇ ਦੇ ਵੱਡੇ ਮੈਂਬਰਾਂ ਵਲੋਂ ਬੱਚਿਆਂ ਨੂੰ ਬਾਣੀ ਦੀ ਸੰਥਿਆ, ਬਾਣੀ ਦਾ ਸ਼ੁੱਧ ਉਚਾਰਨ, ਕੀਰਤਨ, ਹਾਰਮੋਨੀਅਮ ਅਤੇ ਤਬਲੇ ਦੀ ਸਿਖਲਾਈ ਦੇਣ ਦੇ ਨਾਲ਼ ਹੀ ਗੁਰਦਵਾਰਾ ਸਾਹਿਬ ਵਿੱਚ ਚਿੱਟੇ ਵਸਤਰ ਪਾ ਆਉਣ ਦੀ ਪ੍ਰਰਨਾ ਦੇਣ ਦਾ ਕਾਰਜ ਮੁੱਖ ਹੈ। ਵੈਸੇ ਤਾਂ ਇਹ ਸਿਖਲਾਈ ਕੋਈ ਵੀ ਲੈ ਸਕਦਾ ਹੈ। ਜਥੇ ਦੇ ਨੌਜਵਾਨਾਂ ਵਲੋਂ ਸੰਗਤਾਂ ਦੀ ਮੰਗ ਤੇ ਐਤਵਾਰ ਨੂੰ ਉਨਾਂ ਦੇ ਘਰਾਂ ਵਿੱਚ ਜਾ ਕੇ ਜਪੁਜੀ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਹਨ। ਇਸਦੇ ਨਾਲ਼ ਹੀ ਨਵੀਂ ਪੀੜ੍ਹੀ ਨੂੰ ਬਾਣੀ ਨਾਲ਼ ਜੋੜਨ ਲਈ ਅੰਗ੍ਰੇਜ਼ੀ ਅਤੇ ਪੰਜਾਬੀ ਵਿੱਚ ਬਾਣੀ ਦੇ ਨਾਲ਼ ਨਾਲ਼ ਜੀਵਨ ਦੇ ਅਰਥ ਵੀ ਸਮਝਾਏ ਜਾਂਦੇ ਹਨ।

ਗੁਰੂ ਘਰ ਵਿਖੇ ਹਰ ਐਤਵਾਰ ਜਥੇ ਵਲੋਂ ਨਿਰੋਲ ਗੁਰਬਾਣੀ ਕੀਰਤਨ ਅਤੇ ਕਥਾ ਦੇ ਦਿਵਾਨ ਸਜਦੇ ਹਨ ਜਿਨਾਂ ਦਾ ਸੰਗਤਾਂ ਵਿਸਮਾਦਤ ਅਨੰਦ ਮਾਣ ਕੇ ਸਰਸ਼ਾਰਤਾ ਨਾਲ਼ ਭਰਪੂਰ ਹੁੰਦੀਆਂ ਹਨ। ਇਸ ਵਿੱਚ ਬੱਚੇ ਅਤੇ ਨੌਜਵਾਨ ਬਹੁਤ ਹੀ ਉਤਸ਼ਾਹ, ਸ਼ਰਧਾ ਅਤੇ ਭਾਵਨਾ ਨਾਲ਼ ਕੀਰਤਨ ਕਰਦੇ ਹਨ। ਨਵੀਂ ਪੀੜੀ ਨੂੰ ਜੋੜਨ ਲਈ ਅੰਗ੍ਰੇਜ਼ੀ ਵਿੱਚ ਗੁਰਬਾਣੀ ਦੀ ਵਿਆਿਖਆ ਤੇ ਅਰਥ ਅਰਥ ਸਮਝਾਏ ਜਾਂਦੇ ਹਨ। ਗੁਰੂ ਘਰ ਵਿਖੇ ਸਾਰਾ ਸਾਲ ਹੀ ਗੁਰੂ ਕੇ ਲੰਗਰ ਅਤੁੱਟ ਵਰਤਦੇ ਹਨ। ਬਾਬਾ ਜੀ ਨੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਪੜਿਦਆਂ ਸਾਲ 2007 ਵਿੱਚ ਆਪਣੀ ਇੰਗਲੈਂਡ ਫੇਰੀ ਦੌਰਾਨ ਇਸ ਅਸਥਾਨ ਤੇ 24 ਘੰਟੇ ਮੂਲ ਮੰਤਰ ਅਤੇ ਵਾਹਿਗੁਰੂ ਸਿਮਰਨ ਦੇ ਪ੍ਰਵਾਹ ਆਪ ਅਰੰਭ ਕੀਤੇ ਜੋ ਅੱਜ ਵੀ ਸੰਗਤਾਂ ਵਲੋਂ ਨਿਸ਼ਕਾਮ ਰੂਪ ‘ਚ ਸ਼ਰਧਾ ਭਾਵਨਾ ਦੁਆਰਾ ਨਿਰੰਤਰ ਜਾਰੀ ਹਨ। ਇਸ ਵਿੱਚ ਘੰਟੇ ਜਾਂ ਦੋ ਘੰਟੇ ਦੀ ਰੌਲ਼ ਕੋਈ ਵੀ ਲੈ ਸਕਦਾ ਹੈ।

ਗੁਰੂ ਘਰ ਵਿੱਚ ਸੁਚੱਜੀਆਂ ਸਹੂਲਤਾਂ ਦਾ ਵੀ ਵਿਸ਼ਾਲ ਤੇ ਸੁਚੱਜਾ ਪ੍ਰਬੰਧ ਹੈ ਜਿਨ੍ਹਾਂ ਦਾ ਲਾਹਾ ਲੈਣ ਲਈ ਸਾਰਾ ਸਾਲ ਹੀ ਹਰ ਉਮਰ ਅਤੇ ਹਰ ਵਰਗ ਲਈ ਵੱਖ ਵੱਖ ਵਿਸ਼ਿਆਂ ਤੇ ਕੈਂਪ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਸਿੱਖ ਵਿਰਸੇ ਅਤੇ ਵਿਰਾਸਤ ਨਾਲ਼ ਸਬੰਧਿਤ ਧਾਰਿਮਕ ਵਿਚਾਰ ਗੋਸ਼ਟੀਆਂ, ਕਾਨਫਰੰਸਾਂ, ਨੁਮਾਇਸ਼ਾਂ ਅਤੇ ਸਰਕਾਰੀ ਮਿਹਕਿਮਆਂ ਵਲੋਂ ਵਿਸ਼ੇਸ਼ ਸਿਖਲਾਈ ਕੈਂਪਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਸਿੱਖ ਮਰਿਆਦਾ ਅਨੁਸਾਰ ਅਨੰਦ ਕਾਰਜਾਂ ਦੀ ਪੂਰਤੀ ਲਈ ਖਾਸ ਸਹੂਲਤਾਂ ਦਾ ਪ੍ਬੰਧ ਹੈ। ਅਤਿ-ਸੁੰਦਰ ਪਾਲਕੀ ਅਤੇ ਸਤਿਗੁਰਾਂ ਦੇ ਸਿੰਘਾਸਨ ਦੀ ਸ਼ਾਨਦਾਰ ਸਜਾਵਟ ਵਾਲ਼ੇ ਵਿਸ਼ਾਲ ਦਰਬਾਰ ਵਿੱਚ 2000 ਦੇ ਕਰੀਬ ਸੰਗਤ ਦੇ ਬੈਠਣ ਦਾ ਬਹੁਤ ਹੀ ਸੁਚੱਜਾ ਪ੍ਰਬੰਧ ਹੈ। ਨਾਲ਼ ਹੀ ਇੱਕ ਹੀ ਛੱਤ ਥੱਲੇ ਹੀ 1500 ਦੇ ਕਰੀਬ ਮਹਿਮਾਨਾਂ ਦੇ ਮੇਜ਼-ਕੁਰਸੀਆਂ ਤੇ ਬੈਠ ਕੇ ਚਾਹ-ਪਾਣੀ ਪੀਣ ਅਤੇ ਲੰਗਰ ਛਕਣ ਦਾ ਵੀ ਬਹੁਤ ਹੀ ਸੁਚੱਜਾ ਪ੍ਰਬੰਧ ਹੈ। ਅਜਿਹੇ ਸੁਚੱਜੇ ਅਤੇ ਵਿਸ਼ਾਲ ਪੱਧਰ ਵਾਲ਼ਾ ਪ੍ਰਬੰਧ ਇੰਗਲੈਂਡ ਦੇ ਸ਼ਾਇਦ ਹੀ ਕਿਸੇ ਗੁਰੂ ਘਰ ਵਿੱਚ ਦੇਖਣ ਨੂੰ ਮਿਲਦਾ ਹੋਵੇ। ਇਸ ਸਾਰੇ ਵਿਸਥਾਰ ਦਾ ਸੰਕੇਤਕ ਭਾਵ ਸੰਗਤਾਂ ਨੂੰ ਬਾਬਾ ਜਸਵੰਤ ਸਿੰਘ ਜੀਆਂ ਦੀ ਦੂਰ-ਅੰਦੇਸ਼ੀ ਤੋਂ ਜਾਣੂੰ ਕਰਾਉਣਾ ਹੀ ਹੈ ਜਿਹਨਾਂ ਨੇ ਸੰਗਤਾਂ ਅਤੇ ਸਿੱਖ ਪੰਥ ਦੀਆਂ ਆਉਣ ਵਾਲ਼ੇ ਸਮੇਂ ਦੀਆਂ ਲੋੜਾਂ ਨੂੰ ਭਾਂਪਿਦਆਂ ਇਸ ਵਿਸ਼ਾਲ ਜਗਾਹ ਦੀ ਚੋਣ ਹੀ ਨਹੀਂ ਕੀਤੀ ਸਗੋਂ ਹਰ ਵਕਤ ਨਾਮ ਹੀ ਜਪਣ ਦਾ ਸੰਦੇਸ਼ ਦੇ ਕਰਕੇ ਹਰ ਇੱਕ ਨੂੰ ਬਾਣੀ ਨਾਲ਼ ਜੋੜਨਾ ਕੀਤਾ ਹੈ। ਯਾਦ ਰਹੇ ਇਸ ਅਸਥਾਨ ਤੇ 200 ਤੋਂ ਵੀ ਵੱਧ ਕਾਰਾਂ ਖੜ੍ਹੀਆਂ ਕਰਨ ਲਈ ਕਾਰ ਵਿਸ਼ਾਲ ਪਾਰਕ ਹੈ। ਇਸ ਅਸਥਾਨ ਦੀਆਂ ਸਹੂਲਤਾਂ ਬਾਰੇ ਜਾਂ ਕੋਈ ਹੋਰ ਜਾਣਕਾਰੀ ਲੈਣ ਲਈ (0044) 116 270 5577 ਤੇ ਟੈਲੀਫੋਨ ਸੰਪਰਕ ਕੀਤਾ ਜਾ ਸਕਦਾ ਹੈ ਜਾਂ akaal-sahai@outlook.com ਤੇ ਈ-ਮੇਲ ਵੀ ਭੇਜੀ ਜਾ ਸਕਦੀ ਹੈ।